Friday, June 4, 2010

MY ARTICLE CONCERNING A RARE SURGERY GOT PUBLISHED IN CANADA,AMERICA AND NINE COUNTRIES OF EUROPE-I AM HUMBLED


ਲੀਅਰ ਨਾਰਵੇ(ਰੁਪਿੰਦਰ ਢਿੱਲੋ ਮੋਗਾ)-2 june-
ਪੰਜਾਬੀ ਕੋਮ ਸੰਸਾਰ ਦੀਆਂ ਗਿਣੀਆ ਚੁਣੀਆ ਕੋਮਾ ਚੋ ਇੱਕ ਹੈ,ਜਿੰਨਾ ਦੇ ਖੂਨ ਵਿੱਚ ਕੁੱਝ ਕਰਨ ਵਿਖਾਉਣ ਦਾ ਜਮਾਦਰੂ ਜਜਬਾ ਹੁੰਦਾ ਹੈ। ਚਾਹੇ ਉਹ ਯੁੱਧ ਦਾ ਮੈਦਾਨ ਹੋਵੇ ਜਾ ਖੇਡ ਦਾ,ਚਾਹੇ ਉਹ ਬ੍ਰਹਿਮੰਡ ਦੀ ਉਚਾਈਆ ਨੱਪਣ ਦਾ ਕਲਪਨਾ ਚਾਵਲਾ ਵਰਗੀ ਸ਼ੇਰ ਦਿਲ ਪੰਜਾਬਣ ਦਾ ਦਿਲ ਹੋਵੇ ਜਾ ਫਿਰ ਅੱਜ ਇਨਸਾਨਿਤ ਲਈ ਰੱਬ ਦਾ ਦੂਜਾ ਨਾਮ ਡਾਕਟਰੀ ਦਾ ਕਿੱਤਾ ਹੋਵੇ।ਅਣਗਿਣਤ ਪੰਜਾਬੀ ਹਨ ਜਿੰਨਾ ਨੇ ਆਪਣੇ ਹੁਨਰ ਮਹਿਨਤ ਸਦਕੇ ਦੁਨੀਆ ਵਿੱਚ ਵੱਖਰਾ ਨਾਮ ਕਮਾਇਆ ਹੈ।ਇਹਨਾ ਨਾਮਾ ਚ ਹੀ ਇੱਕ ਨਾਮ ਮੋਗੇ ਦੇ ਜੰਮਪਲ ਡਾਂ ਗੋਰਵ ਸਿੰਗਲ ਦਾ ਹੈ।ਜਿੰਨਾ ਦੇ ਪੰਜਾਬੀ ਹੋਣ ਤੇ ਸਾਨੂੰ ਪੰਜਾਬੀਆ ਨੂੰ ਮਾਣ ਹੈ। ਮੋਗੇ ਦੇ ਸਕੈਰਡ ਹਾਰਟ ਸਕੂਲ ਮੁੱਢਲੀ ਵਿੱਿਦਆ ਹਾਸਿਲ ਕੀਤੀ। ਡੀ ਐਮ ਸੀ ਹਸਪਤਾਲ ਲੁਧਿਆਣਾ ਤੋ ਡਾਕਟਰੀ ਦੀ ਡਿਗਰੀ ਹਾਸਿਲ ਕਰਨ ਉਪਰੰਤ ਹੈਦਰਾਬਾਦ ਦੇ ਮਸ਼ਹੂਰ ਨਿਜਾਮ ਹਸਪਤਾਲ ਚ ਸੇਵਾ ਕੀਤੀ ਪਰ ਪੰਜਾਬ ਅਤੇ ਪੰਜਾਬੀਅਤ ਦਾ ਮੋਹ ਆਖਿਰ ਉਹਨਾ ਨੂੰ ਪੰਜਾਬ ਖਿੱਚ ਲੈ ਆਇਆ।ਕੁੱਝ ਸਮੇ ਪਹਿਲਾ ਗੋਬਿੰਦਗੜ ਪੰਜਾਬ ਦੇ ਇੱਕ ਕੈਸਰ ਪੀੜਤ ਵਿਅਕਤੀ ਜਿਸ ਦੇ ਦਿਲ ਤੋ ਸ਼ਰੀਰ ਦੇ ਦੂਜੇ ਹਿੱਸਿਆ ਨੂੰ ਖੂਨ ਪਹੁੰਚਣ ਵਾਲੀ ਨਾਲੀ ਚ ਕੈਸਰ ਸੀ ਦੇ ਕੈਸਰ ਪੀੜਤ ਨਾੜੀ ਦੀ ਥਾਂ ਪਲਾਸਿਟਕ ਦੀ ਮੈਡੀਕੈਟੜ ਨਾਲੀ ਪਾ ਆਪਣੇ ਕਿਸਮ ਦਾ ਏਸ਼ੀਆ ਚ ਪਹਿਲਾ ਆਪਰੇਸ਼ਨ ਕਰ ਉਸ ਵਿਅਕਤੀ ਨੂੰ ਨਵਾ ਜੀਵਨ ਦਾਨ ਦਿੱਤਾ ਸੀ।ਪਿੱਛਲੇ ਕੁੱਝ ਸਮੇ ਪਹਿਲਾ ਡਾਂ ਗੋਰਵ ਸਿੰਗਲ ਨਾਲ ਹੋਈ ਮੁਲਾਕਾਤ ਦੋਰਾਨ ਉਹਨਾ ਨੇ ਇੱਕ ਅਜਿਹੀ ਦੀ ਘਟਨਾ ਦਾ ਜਿਕਰ ਕੀਤਾ ਕਿ ਇੱਕ 17 ਸਾਲ ਦੀ ਲੜਕੀ ਦੇ ਮੁੱਖ ਖੂਨ ਦੀ ਨਾੜੀ ਜਿਹੜੀ ਸਾਰੇ ਅੰਗਾ ਨੂੰ ਖੂਨ ਸਪਲਾਈ ਕਰਦੀ ਹੈ।ਜਿਸ ਨੂੰ ਅਓਰਟਾ(Aorta) ਕਹਿੰਦੇ ਹਨ ਚ ਆਈ ਕਿਸੇ ਸਮਸਿਆ ਕਾਰਨ ਉਸ ਦੇ ਪ੍ਰੀਵਾਰ ਵਾਲੇ ਲੇ ਕੇ ਆਏ। ਆਮ ਕਰਕੇ ਕਈ ਲੋਕਾ ਚ ਇਹ ਨਾੜੀ ਗੁਬਾਰੇ ਵਾਂਗ ਫੁੱਲ ਜਾਦੀ ਹੈ ਅਤੇ ਫੁੱਲਣ ਕਾਰਨ ਇਹ ਨਾੜੀ ਕਿਸੇ ਟਾਈਮ ਵੀ ਫਟ ਸਕਦੀ ਹੈ ਤੇ ਮੋਤ ਹੋ ਸਕਦੀ ਹੈ।ਇਸ ਬੀਮਾਰੀ ਨਾਲ ਆਈ ਪੀੜਤ ਲੜਕੀ ਦੇ 4 ਜਗਾ ਤੋ ਇਹ ਨਾੜੀ ਫੁੱਲੀ ਹੋਈ ਸੀ ਅਤੇ ਕੁੱਝ ਕਦਮ ਤੁਰਨ ਤੇ ਵੀ ਸਾਹ ਚੜਦਾ ਸੀ ਅਤੇ ਉਸ ਦਾ ਇੱਕ ਹੀ ਗੁਰਦਾ ਸੀ ਨਾਲ ਅਣਕੰਟਰੋਲਡ ਬੱਲਡ ਪ੍ਰੈਸ਼ਰ ਦੀ ਸਿ਼ਕਾਇਤ ਸੀ। ਡਾਕਟਰੀ ਸਾਇੰਸ ਅਨੁਸਾਰ ਇਹ ਬੀਮਾਰੀ ਜਿਆਦਾ ਕਰਕੇ 50 ਸਾਲ ਦੀ ਉਮਰ ਤੋ ਬਾਅਦ ਹੀ ਹੂੰਦੀ ਹੈ ਅਤੇ ਇਸ ਨੂੰ ਤਾਕਾਜਾਸੂ ਅਰਟਰੀਟਿਸ(Takayasu Arteritis) ਕਹਿੰਦੇ ਹਨ, ਇਸ ਬੀਮਾਰੀ ਕਰਕੇ ਉਸ ਨੂੰ ਇਹ ਤਕਲੀਫ ਆਈ ਅਤੇ ਇਲਾਜ ਪੱਖੋ ਉਸ ਦੀ ਛਾਤੀ ਅਤੇ ਢਿੱਡ ਖੋਲਿਆ ਗਿਆ ਅਤੇ ਪਲਾਸਿਟਕ ਦੀ ਨਾੜੀ ਪਾਈ ਗਈ ਜਿਸ ਨੂੰ ਸ਼ਰੀਰ ਦੀਆ ਬਾਕੀ ਨਾੜੀਆ ਨਾਲ ਜੋੜਿਆ ਗਿਆ। ਇਸ ਤਰਾ ਦੇ ਆਪਰੇਸ਼ਨ ਚਾਹੇ ਅੱਗੇ ਵੀ ਹੂੰਦੇ ਨੇ ਪਰ ਇਹ ਆਪਣੀ ਕਿਸਮ ਦਾ ਦੁਨੀਆ ਦਾ ਪਹਿਲਾ ਕੇਸ ਦੀ ਕਿ 17 ਸਾਲ ਦੀ ਉਮਰ ਚ ਲੜਕੀ ਦਾ ਇਹ ਸਫਲ ਆਪਰੇਸ਼ਨ ਕੀਤਾ ਗਿਆ।ਇਹ ਲੜਕੀ ਅੱਜ ਪੂਰੀ ਤਰਾ ਤੰਦਰੁਸਤ ਹੈ ਅਤੇ ਤੁਰ ਫਿਰ ਰਹੀ ਹੈ। ਡਾਂ ਗੋਰਵ ਸਿੰਗਲ ਨੂੰ ਦੂਸਰੇ ਮੁੱਲਕਾ ਤੋ ਵੀ ਉਹਨਾ ਦੀ ਕਾਬਲੀਅਤ ਕਰਕੇ ਨੋਕਰੀਆ ਦੀਆ ਪੇਸ਼ ਕੇਸਾ ਆਈਆ ਹਨ । ਇਨਸਾਨੀਅਤ ਦੀ ਸੇਵਾ ਕਰਨ ਵਾਲਾ ਇਸ ਹੋਣਹਾਰ ਪੰਜਾਬੀ ਤੇ ਸਾਨੂੰ ਪੰਜਾਬੀਆ ਨੂੰ ਮਾਣ ਹੈ।