ਭਾਰਤ ਚ ਪਹਿਲੀ ਵਾਰ ਕੈਸਰ ਨਾਲ ਗ੍ਰਸਤ ਮੁੱਖ ਖੂਨ ਨਾੜੀ ਦਾ ਸਫਲ ਆਪ੍ਰਰੇਸ਼ਨ ਕਰਨ ਵਾਲਾ ਡਾਂ ਗੋਰਵ ਸਿੰਗਲ।
ੳਸਲੋ 11ਸਤੰਬਰ (ਰੁਪਿੰਦਰ ਢਿੱਲੋ ਮੋਗਾ) ਮੋਗਾ ਦੇ ਜੰਮਪਾਲ ਅਤੇ ਡਾ ਸੁਬੋਧ ਸਿੰਗਲ ਤੇ ਪ੍ਰੋ ਕਿਰਨ ਸਿੰਗਲ ਦੇ ਹੋਣਹਾਰ ਸਪੁੱਤਰ ਡਾਂ ਗੋਰਵ ਸਿੰਗਲ(ਵਾਸਕੂਲਾਰ ਸਰਜਨ) ਨੇ ਮੈਡੀਕਲ ਸਾਇੰਸ ਚ ਹੋਰ ਚਮਤਕਾਰ ਕਰਦੇ ਹੋਏ ਭਾਰਤ ਚ ਪਹਿਲੀ ਵਾਰ ਕੈਸਰ ਨਾਲ ਗ੍ਰਸਤ ਮੁੱਖ ਖੂਨ ਨਾੜੀ ਦਾ ਸਫਲ ਆਪ੍ਰਰੇਸ਼ਨ ਕਰ ਪੀੜਤ ਮਨਹੋਰ ਲਾਲ ਗੌਬਿੰਦਗੜ ਵਾਸੀ ਨੂੰ ਇੱਕ ਨਵਾ ਜੀਵਨ ਦਾਨ ਦਿੱਤਾ।ਆਪਣੀ ਮੁੱਢਲੀ ਵਿਦਿਆ ਮੋਗੇ ਦੇ ਮਸ਼ਹੂਰ ਸਕੂਲ ਸਕੈਰਡ ਹਾਰਟ ਸਕੂਲ ਤੋ ਪ੍ਰਾਪਤ ਕਰ ਡੀ ਐਮ ਸੀ ਲੁਧਿਆਣਾ ਤੋ ਡਾਕਟਰੀ ਡਿਗਰੀ ਹਾਸਿਲ ਕੀਤੀ। ਵਾਸਕੂਲਾਰ ਸਰਜਰੀ ਚ ਮਾਹਿਰਤਾ ਇਹਨਾ ਨੇ ਨਿਜ਼ਾਮ ਇੰਸਟੀਚਿਉਟ ਆਫ ਮੈਡੀਕਲ ਸਾਇੰਸ(ਨਿਮਸ) ਹੈਦਰਾਬਾਦ ਤੋ ਪ੍ਰਾਪਤ ਕਰ ਉਥੇ 7 ਸਾਲ ਸੇਵਾ ਕੀਤੀ।ਸਰਕਾਰ ਤੋ ਸਕਾਲਰਸਿ਼ਪ ਪ੍ਰਾਪਤ ਕਰ ਵਾਸਕੂਲਾਰ ਸਰਜਰੀ ਚ ਉੱਚ ਮਾਹਿਰਤਾ ਡੂਸਲਡਰੋਫ ਅਤੇ ਹਮਬਰਗ(ਜਰਮਨੀ) ਤੋ ਕੀਤੀ। ਡਾ ਗੋਰਵ ਸਿੰਗਲ ਨੇ ਦੱਸਆ ਕਿ ਦਿਲ ਨੂੰ ਖੂਨ ਪਹਿਚਾਉਣ ਵਾਲੀ ਮੁੱਖ ਖੂਨ ਨਾੜੀ ਦਾ ਕੈਸਰ ਗ੍ਰਸਤ ਹਿੱਸਾ ਕੱਢ ਉਸ ਥਾਂ ਪਲਾਸਟਿਕ ਦੀ ਪਾਇਪ ਡਾਕਟਰੀ ਵਿੱਧੀ ਨਾਲ ਪਾ ਦਿੱਤੀ ਗਈ। ਇਹ ਆਪ੍ਰਰੇਸ਼ਨ 7 ਘੰਟੇ ਚੱਲਿਆ।ਡਾਂ ਸਿੰਗਲ ਨੇ ਦੱਸਿਆ ਕਿ ਮੁੱਖ ਖੁਨ ਨਾੜੀ ਸ਼ਰੀਰ ਦੇ ਅਸੁੱਧ ਖੁਨ ਨੂੰ ਦਿਲ ਦੇ ਜਰੀਏ ਫੇਫੜਿਆ ਤੱਕ ਪਹੁੰਚਾਉਦੀ ਹੈ ਅਤੇ ਫੇਫੜੇ ਅਸੁੱਧ ਖੁਨ ਨੂੰ ਸੁੱਧ ਕਰ ਦੂਸਰੀ ਨਾੜੀ ਜਰੀਏ ਪੂਰੇ ਸ਼ਰੀਰ ਚ ਪਹੁੰਚਾਉਦੇ ਹਨ।ਪੀੜਤ ਮਨੋਹਰ ਲਾਲ ਇਸੇ ਸਾਲ 16 ਜੂਨ ਨੂੰ ਗੰਭੀਰ ਹਾਲਾਤ ਚ ਉਹਨਾ ਕੋਲ ਪਹੁੰਚਾਇਆ ਅਤੇ ਜਾਂਚ ਉਪਰੰਤ ਪਤਾ ਚੱਲਆ ਕਿ ਉਸਦੀ ਮੁੱਖ ਖੂਨ ਨਾੜੀ ਕੈਸਰ ਗ੍ਰਸਤ ਹੈ, ਸੋ 18 ਜੂਨ ਨੂੰ ਸੱਤ ਘੰਟੇ ਚੱਲੇ ਲੰਬੇ ਆਪ੍ਰਰੇਸ਼ਨ ਕਰ ਕੈਸਰ ਗ੍ਰਸਤ 15 ਸੈ ਮੀ ਨਾੜੀ ਕੱਟ ਉਸ ਦੀ ਥਾਂ ਡਾਕਟਰੀ ਵਿੱਧੀ ਨਾਲ ਪਲਾਸਟਿਕ ਪਾਇਪ ਫਿੱਟ ਕਰ ਦਿੱਤੀ ਗਈ।ਹੁਣ ਮਰੀਜ ਮਨੋਹਰ ਲਾਲ ਪੂਰੀ ਤਰਾ ਤੰਦਰੁਸਤ ਹੈ। ਮਿਲਣਸਾਰ ਡਾਂ ਸਿੰਗਲ ਦਾ ਮੋਬਾਇਲ ਨੰਬਰ 9779780353 ਹੈ ਅਤੇ ਵਧੇਰੇ ਜਾਣਕਾਰੀ www.gauravsingal.blogspot.com ਤੇ ਵੀ ਪ੍ਰਾਪਤ ਕੀਤੀ ਜਾ ਸੱਕਦੀ ਹੈ।
© 2009 Europe SamacharSupported by All Digital Solutions
SEPTEMBER12,2009 14:37(OSLO,NORWAY)
NEWSPAPERS WHICH COVERED THIS NEWS ARE AS FOLLOWS:
1)MEDIA PUNJAB(THE LARGEST SELLING NEWSPAPER OF EUROPE )
http://www.mediapunjab.com/
2)THE TIMES OF PUNJAB
http://www.thetimesofpunjab.com/
3)EUROPE SAMACHAR
http://www.europesamachar.com/
4)www.badhni.com(PUBLISHED FROM U.K)
5)www.panjabitoday.com(PUBLISHED FROM FRANCE)
No comments:
Post a Comment